ਸ੍ਰੀ ਗੁਰੂ ਨਾਨਕ ਦੇਵ ਜੀ,ਸਿੱਖ ਧਰਮ ਦੇ ਬਾਨੀ, ਸੰਸਾਰ ਵਿੱਚੋਂ ਹਨੇਰਾ ਦੂਰ ਕਰ ਕੇ ਚਾਨਣ ਫੈਲਾਉਣ ਵਾਲੇ ਪੈਗੰਬਰ ਦਾ ਜਨਮ 1469 ਈ. ਵਿਚ ਦੇਸੀ ਮਹੀਨੇ ਕੱਤਕ ਦੀ ਪੂਰਨਮਾ੍ਹੀ ਨੂੰ ਬੇਦੀ ਖੱਤਰੀ ਮਹਿਤਾ ਕਾਲੂ ਜੀ ਦੇ ਘਰ ਮਾਤਾ ਤਰਿਪਤਾ ਜੀ ਦੀ ਕੁੱਖੋਂ ਰਾਇ ਭੋਇ ਦੀ ਤਲਵੰਡੀ,ਜਿਲ੍ਹਾ ਸ਼ਖੂਪੁਰਾ ਜੋ ਕਿ ਲਾਹੌਰ ਤੋਂ ਦੱਖਣ-ਪੱਛਮ ਵੱਲ ਤਕਰੀਬਨ 75 ਕਿਲੋਮੀਟਰ ਦੀ ਦੂਰੀ ‘ਤੇ ਹੁਣ ਪਾਕਿਸਤਾਨ ਵਿਚ ਸਥਿਤ ਹੈ, ਵਿਖੇ ਹੋਇਆ| ਮਹਿਤਾ ਕਾਲੂ ਜੀ ਪਟਵਾਰੀ ਦੀ ਉ-ੱਚ ਪਦਵੀ ਤੇ ਸਨ|c